Posts

ਕਿਸਾਨ ਜਿੱਤਿਆ - ਗੀਤ

ਤੇਰੀ ਹਾਰ ਗਈ ਏ ਦਿੱਲੀ ਵੇਖ ਮੋਦੀਆ, ਜੰਗ ਤਾਂ ਕਿਸਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਐਨਾ ਕਰੀ ਦਾ ਨਹੀਂ ਕਦੇ ਵੀ ਹੰਕਾਰ ਜ਼ਾਲਮਾਂ, ਸਾਨੂੰ ਅੰਬਰਾਂ ਤੋਂ ਹੇਠਾਂ ਬਾਜ਼ ਲਾਹੁਣੇ ਆਉਂਦੇ ਆ ਜਿਹੜਾ ਭੁੱਲ ਜਾਵੇ ਆਪਣੀ ਔਕਾਤ ਵੈਰੀਆ, ਓਹਦੇ ਗਲ਼ਮੇਂ ਚੇ ਹੱਥ ਸਾਨੂੰ ਪਾਉਣੇ ਆਉਂਦੇ ਆ ਹੋਈ ਹਾਰ ਹੈ ਮੋਦੀ ਦੇ ਕੋਰੇ ਝੂਠ ਦੀ, ਸੱਚ ਸ਼ਰੇਆਮ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ.... ਕੁੱਤੀ ਰਲ਼ ਕੇ ਚੋਰਾਂ 'ਨ ਜੇੜ੍ਹੀ ਪਾੜ ਪਾਉਂਦੀ ਸੀ, ਅੱਜ ਕਰਨੋਂ ਵੀ ਵੇਖੋ ਚੂੰ-ਚਾਂ ਹੱਟ ਗਈ ਜੜ੍ਹ ਆਪਣੀ ਤਾਂ ਲੋਕਾਂ ਤੋਂ ਪਟਾਉਣੀ ਵੱਖਰੀ, ਕਈ ਲੂੰਬੜਾਂ ਨੂੰ ਆਪਣੇ ਵੀ ਨਾਲ਼ ਪੱਟ ਗਈ ਘਰ ਕਿਰਤੀ ਬਚਾਇਆ 'ਕੰਗ' ਆਪਣਾ, ਲੋਕਾਂ ਦਾ ਤੂਫ਼ਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ.... ਜੰਗਾਂ ਰਹਿੰਦੀਆਂ ਨੇ ਲੜਨੇ ਲਈ ਅਜੇ ਸੋਹਣਿਓਂ, ਅਜੇ ਹੰਭਲੇ ਅਸੀਂ ਨੇ ਬੜੇ ਹੋਰ ਮਾਰਨੇ ਕੁਝ ਚੰਡਣੇ ਨੇ ਓਹ ਵੀ ਜਿਹੜੇ ਲੁਕ ਕੇ ਖੜ੍ਹੇ, ਬਾਕੀ ਮਨਾਂ ਵਿੱਚ ਬੈਠੇ ਪੰਜ ਚੋਰ ਮਾਰਨੇ ਤੁਸੀਂ ਸਭ ਹੋ ਸਿਆਣੇ ਉਂਝ 'ਕਮਲ' ਦੇ ਨਾਲੋਂ, ਸੱਚ ਤੇ ਇਮਾਨ ਜਿੱਤਿਆ ਲੱਕ ਤੋੜ ਦਿੱਤਾ ਤੇਰੀ ਸੌੜੀ ਸੋਚ ਦਾ, ਜੰਗ ਇਨਸਾਨ ਜਿੱਤਿਆ ਤੇਰੀ ਹਾਰ ਗਈ ਏ ਦਿੱਲੀ ਵੇਖ ਮੋਦੀਆ, ਜੰਗ ਤਾਂ ਕਿਸਾਨ ਜਿੱਤਿਆ ਜੰਗ ਓਏ ਕਿਸਾਨ ਜਿੱਤਿਆ ਜੰਗ ਹੈ ਜ

ਸੁਣਿਆ ਹੁਣ ਪਿੰਡ ਦੇ ਗੱਭਰੂ.... ਗੀਤ

ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ, ਇੱਕੀਆਂ ਦੇ ਕਹਿੰਦੇ 'ਕੱਤੀ, ਪਾਉਣੇ ਵੀ ਆਉਂਦੇ ਨੇ, ਸੁਣਿਆ ਮੇਰੇ ਪਿੰਡ ਦੇ ਗੱਭਰੂ.... ਸ਼ੇਰਾਂ ਨੇ ਘੇਰ ਲਈ ਦਿੱਲੀ, ਬੈਠੀ ਜਿਉਂ ਭਿੱਜੀਓ ਬਿੱਲੀ ਕਹਿੰਦੇ ਇੱਕ ਪਾਸਾ ਕਰਨਾ, ਗਿੱਦੜ ਘਬਰਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਬਈ ਪਿੰਡ ਦੇ ਗੱਭਰੂ... ਜ਼ਾਲਮ ਨੇ ਅੱਤ ਸੀ ਚੁੱਕੀ, ਚੋਰਾਂ ਨਾਲ ਰਲ਼ ਗਈ ਕੁੱਤੀ ਖੇਤਾਂ ਦਾ ਹੋਇਆ ਏਕਾ, ਵਾੜਾਂ ਨੂੰ ਢਾਹੁੰਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ... ਵੰਡ ਕੇ ਹੈ ਛਕਣਾ ਸਿੱਖਿਆ, ਕੰਗ ਨੇ ਵੀ ਸੱਚ ਹੀ ਲਿਖਿਆ ਹੱਕਾਂ ਨੂੰ ਲੈ ਕੇ ਮੁੜਨਾ, ਯੋਧੇ ਫੁਰਮਾਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ, ਦਿੱਲੀ ਦਬਕਾਉਂਦੇ ਨੇ ਸੁਣਿਆ ਮੇਰੇ ਪਿੰਡ ਦੇ ਗੱਭਰੂ, ਦਿੱਲੀ ਦਬਕਾਉਂਦੇ ਨੇ ਇੱਕੀਆਂ ਦੇ ਕਹਿੰਦੇ'ਕੱਤੀ, ਪਾਉਣੇ ਵੀ ਆਉਂਦੇ ਨੇ ਸੁਣਿਆ ਹੁਣ ਪਿੰਡ ਦੇ ਮੁੰਡੇ.... ਕਮਲ ਕੰਗ ੭ ਜਨਵਰੀ ੨੦੨੧

ਗੀਤ - ਮੇਰੇ ਸ਼ਹਿਰ ਵਿੱਚ ਤੇਰਾ ਸਤਿਕਾਰ ਦੋਸਤਾ....

ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਤੇਰੇ ਪੈਰਾਂ ਹੇਠ ਫੁੱਲ ਯਾਰਾ, ਖੁਸ਼ੀ ਦੇ ਵਿਛਾਵਾਂ ਮੈਂ ਤੇਰੀ ਪੈੜ ਵਾਲੀ ਮਿੱਟੀ ਚੁੱਕ ਮੱਥੇ ਨੂੰ ਛੁਹਾਵਾਂ ਮੈਂ ਤੇਰੇ ਆਉਣ ਨਾਲ ਆ ਗਈ ਏ, ਬਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਵਰਿੵਅਾਂ ਤੋਂ ਪਈਆਂ ਸੀ ਇਹ ਨਜ਼ਰਾਂ ਪਿਆਸੀਆਂ ਸੱਧਰਾਂ ਦੇ ਮੁੱਖੜੇ ਤੇ ਛਾਈਆਂ ਸੀ ਉਦਾਸੀਆਂ ਹੁਣ ਲੱਗੇ ਜਾਊ ਬਦਲੀ, ਨੁਹਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਪੁੱਛਦੀ ਹਵਾ ਸੀ ਮੈਂਨੂੰ, ਕਿੱਥੇ ਤੇਰਾ ਫੁੱਲ ਵੇ ਕਰਦਾ ਏ ਯਾਦ ਤੈਨੂੰ ਜਾਂ ਉਹ ਗਿਆ ਭੁੱਲ ਵੇ ਪਰ ਤੇਰੇ ਸੱਚੇ, ਕੌਲ ਤੇ, ਕਰਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ ਬਿਰਖਾਂ ਦੇ ਗਲ ਲੱਗ, ਰੋਇਆ ਤੇਰੇ ਮਗਰੋਂ ਮੈਂ ਟੁੱਟੇ ਟਾਹਣਾਂ ਵਾਗੂੰ ਜਦੋਂ ਮੋਇਆ ਤੇਰੇ ਮਗਰੋਂ ਮੈਂ ਕਿਸੇ ਤੇਰੇ ਜਿਹਾ ਦਿੱਤਾ ਨਾ, ਪਿਆਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾਨ, ਵਾਰ ਦੋਸਤਾ 'ਕਮਲ' ਨਿਮਾਣੇ ਵਿੱਚ, ਤੇਰਾ ਜੋ ਯਕੀਨ ਏਂ ਤੇਰੇ ਹੀ ਸਹਾਰੇ ਓਦ੍ਹੀ ਜ਼ਿੰਦਗੀ ਹੁਸੀਨ ਏਂ 'ਕੰਗ' ਭੁੱਲਦਾ ਨਹੀਂ ਤੇਰਾ, ਉਪਕਾਰ ਦੋਸਤਾ ਮੇਰੇ ਸ਼ਹਿਰ ਵਿੱਚ ਤੇਰਾ, ਸਤਿਕਾਰ ਦੋਸਤਾ ਦੇਵਾਂ ਤੇਰੇ ਉਤੋਂ ਵੇ ਮੈਂ ਜਾ