Posts

Showing posts with the label ਸ਼ਿਅਰ

ਧੋਖੇ

ਧੋਖੇ ਪਿੱਛੋਂ ਧੋਖੇ ਖਾਧੇ, ਪੀੜਾਂ ਵੀ ਲੱਖ ਜਰੀਆਂ ਨੇ ਸੌ ਗ਼ਮ ਯਾਰ ਨੇ ਬਣ ਬੈਠੇ, ਜਦ ਦੀਆਂ ਰੀਝਾਂ ਮਰੀਆਂ ਨੇ ਕੁੱਝ ਲੋਕ ਬੇਦਰਦੀ ਸੱਦਦੇ ਨੇ, 'ਕੰਗ' ਦਿਲ ਵਿੱਚ ਸੂਲਾਂ ਮੜ੍ਹੀਆਂ ਨੇ ਕੋਈ ਲੋੜ ਨਹੀਂ ਕੁੱਝ ਕਹਿਣੇ ਦੀ, ਸਭ ...

ਸਿਰਨਾਵੇਂ

ਜੇੜ੍ਹੇ ਹੱਥੀਂ ਛਾਂਵਾਂ ਕਰਦੇ ਸੀ, ਉਨ੍ਹਾਂ ਬਦਲ ਲੲੇ ਪਰਛਾਵੇਂ ਵੀ, ਜੇੜ੍ਹੇ ਖੂਨ ਦਾ ਰਿਸ਼ਤਾ ਦੱਸਦੇ ਸੀ, ੳੁਨ੍ਹਾਂ ਬਦਲ ਲੲੇ ਸਿਰਨਾਂਵੇਂ ਵੀ! ਕਮਲ ਕੰਗ

ਗੀਤ - ਪੀਤਾ ਖੂਨ ਦਰਿੰਦਿਆਂ ਨੇ ਜਦ

ਕੁਝ ਸਾਲ ਪਹਿਲਾਂ ਇਹ ਸ਼ਬਦ ਜੂਨ 1984 ਦੇ ਸ਼ਹੀਦਾਂ ਸਨਮੁਖ ਅਰਪਣ ਕੀਤੇ ਸਨ, ਪੇਸ਼ ਹਨ ਤੁਹਾਡੀ ਨਜ਼ਰ: ਪੀਤਾ ਖੂਨ ਦਰਿੰਦਿਆਂ ਨੇ ਸ਼ਿਅਰ: ਸੁੱਕਣੇ ਨਾ ਜ਼ਖ਼ਮ ਚੁਰਾਸੀ ਦੇ ਸਾਡੇ,  ਲੱਖ ਮੱਲ੍ਹਮ ਵੀ ਭਾਂਵੇਂ ਲਗਾਵੇ ਜੀ ਕੋਈ ਅੱਖ ਤਾਂ ਹਾਏ ਪਾਪੀ ਲੋਕਾਂ ਦੀ 'ਕੰਗ'ਵੇ, ਨਾ ਰੋਣੀ ਕਦੇ ਵੀ ਨਾ ਪਹਿਲਾਂ ਹੀ ਰੋਈ ਆਓ ਕਰੀਏ ਹਮੇਸ਼ਾਂ ਸ਼ਹੀਦਾਂ ਨੂੰ ਚੇਤੇ, ਖਿੜ੍ਹਦੀ ਰਹੇਗੀ ਤਾਂਈਓ ਖੁਸ਼ਬੋਈ ਚਮਕਣਗੇ ਸਿੱਖੀ ਤੇ ਤਾਰੇ ਉਹ ਬਣਕੇ, ਜਿਨ੍ਹਾਂ ਜਾਨ ਸਿੱਖੀ ਦੇ ਮਹਿਲਾਂ ਵਿੱਚ ਬੋਈ ਗੀਤ: ਜ਼ਿੰਦਗੀਆਂ ਸੀ ਰਾਖ ਬਣਾਈਆਂ                                         ਜੀਂਦੇ ਜੀਅ ਜਦ ਅੱਗਾਂ ਲਾਈਆਂ ਮਾਵਾਂ ਭੈਣਾਂ ਸੀ ਤੜਫਾਈਆਂ, ਪੁੱਤਰ, ਵੀਰੇ ਕੋਹ ਕੋਹ ਕੇ ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ ਪੀਤਾ ਖੂਨ… ਮਾਰ ਕੇ ਦੱਸ ਮਨੁੱਖਤਾ ਨੂੰ ਹਾਏ, ਕੀ ਜਰਵਾਣਿਓ ਪਾ ਲਿਆ ਸੀ ਪਾਪ ਦੀ ਚੌਧਰ ਕੋਹੜ ਕਲੰਕ ਦਾ, ਮੱਥੇ ਤੇ ਲਗਵਾ ਲਿਆ ਸੀ ਹੱਕ ਤੇ ਸੱਚ ਨੂੰ ਮਾਰਿਆ ਸੀ ਤੁਸੀਂ, ਖੂੰਜਾ ਖੂੰਜਾ ਟੋਹ ਟੋਹ ਕੇ ਪੀਤਾ ਖੂਨ ਦਰਿੰਦਿਆਂ ਨੇ ਜਦ, ਆਂਦਰਾਂ ਕੋਲ਼ੋਂ ਖੋਹ ਖੋਹ ਕੇ ਪੀਤਾ ਖੂਨ… ਗਲ਼ ਵਿੱਚ ਪਾ ਪਾ ਟੈਰਾਂ ਨੂੰ ਹਾਏ, ਤੇਲ ਉੱਤੇ ਤੁਸੀਂ ਸੁੱਟਦੇ ਸੀ ਕੰਜਕਾਂ ਕੂੰਜ ਕੁਆਰੀਆਂ ਦੀ ਪੱਤ, ਬਣ ਕੇ ਪਾਪੀ ਲੁੱਟਦੇ ਸੀ ਬਚ ਗਈਆਂ ਜੋ ਭਾਂਬੜ ਵਿੱਚ...
ਈਮਾਨਦਾਰੀ ਨੂੰ ਖਾ ਜਾਂਦੀ ਏ, ਆਦਤ ਵੱਢੀ ਦੀ ਜਿੰਨੀ ਦੇਰ ਤਈਂ ਸਾਹ ਚੱਲਦੇ ਨੇ, ਆਸ ਨਈਂ ਛੱਡੀ ਦੀ

ਸ਼ਿਅਰ - ਕਮਲ ਕੰਗ

ਮੈਂ ਟੁੱਟਿਆ ਜਦੋਂ ਵੀ ਮੈਂ ਟੁੱਟਿਆ ਜਦੋਂ ਵੀ, ਨਾ ਤਿੜ ਤਿੜ ਹੀ ਹੋਈ ਨਾ ਰੋਂਦਾ ਕੋਈ ਸੁਣਿਆ, ਨਾ ਖਿੜ ਖਿੜ ਹੀ ਹੋਈ ਕੁਝ ਚਿੜੀਆਂ ਗ਼ਮਾਂ ਸੰਗ, ਸੀ ਉੱਡੀਆਂ ਆਕਾਸ਼ੀਂ ਨਾ ਚੋਗਾ ਕੋਈ ਚੁਗਿਆ, ਨਾ ਚਿੜ ਚਿੜ ਹੀ ਹੋਈ

ਕੁਝ ਸ਼ਿਅਰ.........

ਤੂੰ ਛੱਡ ਪਰ੍ਹੇ 'ਕੰਗ' ਇਸ਼ਕੇ ਨੂੰ, ਕੀ ਲੈਣਾ ਯਾਰ ਮੁਹੱਬਤਾਂ ਤੋਂ, ਕੁਝ ਸਿੱਖ ਲੈ ਤੂੰ ਵੀ ਲੋਕਾਂ ਤੋਂ, ਜੋ ਵਾਰਨ ਜਾਨ ਨਫ਼ਰਤਾਂ ਤੋਂ। * ਗਿਲ਼ਾ ਪਰਾਇਆਂ ਉੱਤੇ ਰੱਬਾ, ਦੱਸ ਤਾਂ ਕਾਹਦਾ ਕਰੀਏ ਵੇ ਜਦ ਨਾ ਬੋਲੇ ਪਿਆਰ ਅਸਾਡਾ, ਜੀਂਦੇ ਜੀਅ ਹਾਏ ਮਰੀਏ ਵੇ ਕਿਸ ਦੇ ਮੋਢੇ ਤੇ ਸਿਰ ਦੱਸ ਸਹੀ, ਰੱਬਾ ਹੁਣ ਅਸੀਂ ਧਰੀਏ ਵੇ ਹੋਣਾ ਕੋਈ ਕਸੂਰ ਹੀ 'ਕੰਗ' ਦਾ, ਤਾਂਹੀਓ ਦੁੱਖ ਅੱਜ ਭਰੀਏ ਵੇ। * ਦਿਲ ਆਸ਼ਕੀਆਂ ਕਰਦਾ ਏ, ਤਿਲ਼ ਤਿਲ਼ ਕਰ ਕੇ ਮਰਦਾ ਏ ਮਗਰੋਂ ਸਾਰੀ ਉਮਰ ਹੀ ਯਾਰੋ, 'ਕੰਗ' ਜੁਰਮਾਨੇ ਭਰਦਾ ਏ।

ਕੁਝ ਸ਼ਿਅਰ.........

ਨਾ ਸੇਜ ਵਿਛਾ ਤੂੰ ਫੁੱਲਾਂ ਦੀ, ਇਹ ਫੁੱਲ ਛੇਤੀਂ ਮੁਰਝਾਅ ਜਾਂਦੇ ਨਾ ਸੁਫਨੇ ਸਿਰਜੀਂ ਪਰੀਆਂ ਦੇ, ਇਹ ਝੂਠੇ ਜ਼ਿੰਦ ਮੁਕਾ ਜਾਂਦੇ! * ਤੇਰੇ ਬਿਨਾਂ ਇਹ ਦੀਵਾਲ਼ੀ ਕਾਹਦੀ ਸੋਹਣਿਆ, ਵੇ ਤੂੰ ਤਾਂ ਨੈਣੋਂ ਦੂਰ ਵੱਸਦਾ ਤੇਲ ਹਿਜਰਾਂ ਦਾ, ਬੱਤੀ ਬਲ਼ੇ ਯਾਦ ਦੀ, ਵੇ ਚੰਨਾ ਸਦਾ ਰਹਿ ਹੱਸਦਾ.....ਰਹਿ ਹੱਸਦਾ! * ਇਕ ਤੇਰੀ ਖਾਤਰ ਜੀਂਦਾ ਹਾਂ, ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ "ਅੱਜ ਬੋਤਲ ਤੇਰੀਆਂ ਯਾਦਾਂ ਦੀ, ਮੇਰੇ ਨੈਣਾਂ ਸਾਹਵੇਂ ਖੁੱਲ੍ਹੀ ਪਈ, ਤੂੰ ਬਣ ਕੇ ਦਾਰੂ ਦੇਸੀ ਨੀ, ਮਿੱਤਰਾਂ ਦੇ ਮੁੱਖ ਤੇ ਡੁੱਲ੍ਹੀ ਗਈ" ਤੈਨੂੰ ਕਰ ਕੇ ਚੇਤੇ ਨਿੱਤ ਕੁੜੇ, ਮੈਂ ਜ਼ਖਮਾਂ ਨੂੰ ਹਾਏ ਸੀਂਦਾ ਹਾਂ! ਇਕ ਤੇਰੀ ਖਾਤਰ ਜੀਂਦਾ ਹਾਂ, ਮੈਂ ਜ਼ਹਿਰ ਗ਼ਮਾਂ ਦਾ ਪੀਂਦਾ ਹਾਂ!! * ਅਸੀਂ ਧੂੜ ਸਮੇਂ ਦੀ ਬਣ ਜਾਣਾ, ਤੂੰ ਤਾਰਾ ਬਣਨਾ ਅੰਬਰ ਦਾ ਤੂੰ ਹੱਸਣਾ ਹਾਸਾ ਲੋਅ ਬਣ ਕੇ, ਅਸੀਂ ਰੇਤਾ ਬਣਨਾ ਖੰਡਰ ਦਾ

ਕੁਝ ਸ਼ਿਅਰ........

ਦੋ ਪੈੱਗ ਲਾ ਕੇ ਯਾਰਾ, ਤੇਰੀ ਯਾਦ ਬੁਲਾ ਲੈਨਾਂ, ਹਾਸੇ ਥੱਲੇ ਜ਼ਖ਼ਮੀ ਕੁਝ, ਅਰਮਾਨ ਛੁਪਾ ਲੈਨਾਂ। * ਤੂੰ ਮੈਥੋਂ ਪਾਸਾ ਵੱਟ ਲਿਆ, ਪਰ ਦਿਲ ਦੀ ਗੱਲ ਤਾਂ ਦੱਸੀ ਨੀਂ, ਮੇਰਾ 'ਮੌਤ ਤਮਾਸ਼ਾ' ਵੇਖ ਲਿਆ, ਪਰ ਅਜੇ ਤੀਕ ਤੂੰ ਹੱਸੀ ਨੀਂ * ਤੇਰਾ ਸੂਰਜ ਹਾਲੇ ਦਗ਼ਦਾ ਏ, ਸਾਡਾ ਡੁੱਬ ਗਿਆ ਤਾਂ ਕੀ ਹੋਇਆ? ਜੋ ਜਿਊਂਦਾ ਏ, ਉਸ ਮਰ ਜਾਣਾ, ਕੁਝ ਨਵਾਂ ਤਾਂ ਯਾਰਾ ਨਹੀਂ ਹੋਇਆ! * ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ, ਇਸ ਲਈ ਬੇਗਾਨਾ ਕਹਿਨਾਂ ਏਂ? ਮੈਂ ਸੁਣਿਐਂ! ਲੋਕਾਂ ਕੋਲ਼ ਅਜੇ, ਤੂੰ ਮੇਰਾ ਬਣਿਆ ਰਹਿਨਾਂ ਏਂ! * ਮੇਰੇ ਜਾਣ ਬਾਅਦ ਤੂੰ ਸੱਜਣਾ ਵੇ, ਮੈਨੂੰ ਪਤਾ ਹੈ ਜਸ਼ਨ ਮਨਾਉਣੇ ਨੇ ਮੇਰੀ ਬਰਬਾਦੀ ਦੇ ਮੰਜਰ ਤੇ, ਤੂੰ ਲੁਕ ਲੁਕ ਭੰਗੜੇ ਪਾਉਣੇ ਨੇ ਪਰ ਇਕ ਗੱਲ ਚੇਤੇ ਰੱਖੀਂ ਤੂੰ, ਤੈਨੂੰ ਯਾਦ ਸਦਾ ਮੈਂ ਆਵਾਂਗਾ ਦਿਲ ਤੇਰੇ ਦੇ ਵਿੱਚ ਮੈਂ ਯਾਰਾ, ਤੈਨੂੰ ਰਹਿ ਰਹਿ ਕੇ ਤੜਫਾਵਾਂਗਾ!

ਕੁਝ ਸ਼ਿਅਰ.....

ਮੈਂ ਵੇਖ ਲਿਆ ਏਸ ਇਸ਼ਕੇ ਨੂੰ, ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ! ਤੇਰਾ ਹਿਜਰ ਸੋਹਣਿਆ ਯਾਰਾ ਵੇ, ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!! * ਤੇਰੀ ਅੱਖ 'ਚੋਂ ਡਿਗਦੇ ਹੰਝੂ ਨੂੰ, ਮੈਂ ਜਨਮਾਂ ਤੋਂ ਹਾਂ ਵੇਖ ਰਿਹਾ, ਤੂੰ ਬੋਲ, ਬੋਲ ਕੇ ਅੱਜ ਤਾਂਈ, ਨਾ ਸੱਜਣਾ ਦਿਲ ਦਾ ਹਾਲ ਕਿਹਾ! * ਜਦ ਦਿਲ ਤੇ ਸੱਟ ਕੋਈ ਲੱਗਦੀ ਏ, ਪਹਿਲੋਂ ਮਨ ਤੇ ਜਾ ਕੇ ਵੱਜਦੀ ਏ ਪਤਾ ਜਿਸਮ ਤਾਂਈ ਉਦੋਂ ਲੱਗਦਾ ਏ, ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!! * ਕੀ ਕਰੀਏ ਤੇਰੇ ਸ਼ਹਿਰ ਦੀਆਂ, ਗੱਲਾਂ ਹੀ ਯਾਰਾ ਹੋਰ ਨੇ ਥਾਂ ਥਾਂ ਤੇ ਸੱਪ ਵੀ ਮੇਲ਼ ਰਹੇ, ਚੁਗਦੇ ਵੀ ਥਾਂ ਥਾਂ ਮੋਰ ਨੇ

ਸ਼ਿਅਰ.......

ਕੀ ਮਾਣ ਕਰਾਂਗੇ ਸ਼ਬਦਾਂ ਤੇ? ਕੋਈ ਲਏ ਚੁਰਾ ਤਾਂ ਬੋਲਣ ਨਾ, ਇਹ ਤੇਰੇ ਵੀ ਕਦ ਹੋਣੇ ਨੇ?, ਜੇ 'ਕੰਗ' ਦੇ ਵੀ ਅੱਜ ਹੋਵਣ ਨਾ!

ਕੁਝ ਸ਼ਿਅਰ......

ਆ ਸੱਜਣਾ, ਰੰਗਾਂ ਨੂੰ ਮਿਲ਼ੀਏ, ਬੇਰੰਗ ਕੱਢੀਏ ਜ਼ਿੰਦਗੀ 'ਚੋਂ ਕੱਠੇ ਬੈਠ ਇਬਾਦਤ ਕਰੀਏ, ਪਾ ਲਈਏ ਕੁਝ ਬੰਦਗੀ 'ਚੋਂ! * ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ, ਮੈਨੂੰ ਤੇਰੀ, ਸੁਣ! ਮਗਰੂਰੀ ਦੀ ਜੇ ਦਿਲ 'ਚੇ ਨਫ਼ਰਤ ਰੱਖਣੀ ਏਂ, ਫਿਰ ਹੱਸਣੇ ਦੀ ਮਜਬੂਰੀ ਕੀ? ਤੂੰ ਮੰਨਿਐਂ, ਖੁਦਾ ਵੀ ਹੋ ਸਕਦੈਂ!, ਤੈਨੂੰ ਸਾਡੀ ਹੋਂਦ ਜਰੂਰੀ ਕੀ? ਚੱਲ ਛੱਡ ਪਰੇ 'ਕੰਗ' ਜਾਣ ਵੀ ਦੇ, ਹੁਣ ਏਨੀ ਜੀ-ਹਜੂਰੀ ਕੀ! .......

ਦੋ ਸ਼ਿਅਰ....

ਮੈਂ ਓਹਨੂੰ ਕਦੇ ਨਹੀਂ ਕਹਿਣਾ, ਕਿ ਤੈਨੂੰ ਪਿਆਰ ਕਰਦਾ ਹਾਂ, ਜੇ ਇਸ਼ਕ ਵਿੱਚ ਅੱਗ ਹੋਈ, ਤਾਂ ਓਹ ਵੀ ਜਲ਼ ਹੀ ਜਾਵੇਗੀ! * ਇੰਨਾ ਕਰੀਂ ਯਕੀਨ ਨਾ ਸੱਜਣਾ ਮੇਰੇ ਤੇ, ਕਿ ਸ਼ਰਮਿੰਦਾ ਹੋਵਾਂ, ਇਕ ਦਿਨ ਮੈਂ ਤੈਥੋਂ ਰੱਬ ਨਹੀਂ ਹਾਂ, ਮੈਂ ਤਾਂ ਮਿੱਤਰਾ ਬੰਦਾ ਹਾਂ, ਖੁਦਗਰਜ਼ੀ ਦਾ ਪੱਲੜਾ ਭਾਰਾ ਹੈ ਮੈਥੋਂ!

ਸ਼ਿਅਰ.....

Image
ਸਾਂਭ ਕੇ ਰੱਖੀਂ ਜਿਗਰ ਮੇਰੇ ਨੂੰ, ਤੇਰੇ ਹੱਥ ਫੜਾ ਚੱਲਿਆ ਹਾਂ, 'ਕੰਗ' ਨੂੰ ਤੈਥੋਂ ਖੁਦ ਮਰਵਾ ਕੇ, ਖੁਦ ਨੂੰ ਮੈਂ ਦਫ਼ਨਾ ਚੱਲਿਆ ਹਾਂ ਮੇਰਾ ਦਿਲ ਜੇ ਤੈਥੋਂ ਝੱਲੀਏ, ਮੇਰੇ ਵਾਂਗਰ ਕਤਲ ਨਾ ਹੋਇਆ ਚੇਤੇ ਰੱਖੀਂ ਇਕ ਸੁਪਨਾ ਮੈਂ, ਤੇਰੇ ਨੈਣੀਂ ਪਾ ਚੱਲਿਆ ਹਾਂ....।।

ਸ਼ਿਅਰ.....

"ਮੈਨੂੰ ਯਾਦ ਕਰੀਂ ਪਰ ਰੋਵੀਂ ਨਾ, ਖੁਸ਼ੀਆਂ ਤੋਂ ਬੂਹਾ ਢੋਅਵੀਂ ਨਾ ਨਾ ਹਾਕਾਂ ਮਾਰੀਂ ਦਰਦਾਂ ਨੂੰ, ਸੁੱਖਾਂ ਤੋਂ ਮੁੱਖ ਲੁਕੋਵੀਂ ਨਾ ਇਸ ਪੀੜ ਤੋਂ ਪਾਸਾ ਵੱਟ ਲਵੀਂ, ਮੈਨੂੰ ਸਾਹਵਾਂ ਸੰਗ ਪਰੋਵੀਂ ਨਾ 'ਕੰਗ' ਆਖੇ ਏਸ ਵਿਛੋੜੇ ਦੀ, ਗੱਲ ਗੱਲ ਤੇ ਗੱਲ ਵੀ ਛੋਹਵੀਂ ਨਾ ਗੱਲ ਗੱਲ ਤੇ ਗੱਲ ਤੂੰ ਛੋਹਵੀਂ ਨਾ"

ਕੁਝ ਸ਼ਿਅਰ.....

"ਤੇਰੇ ਬਿਨ ਮੈਂ ਕੁਝ ਵੀ ਨਹੀਂ ਹਾਂ, ਸੁਣ ਓਏ ਮੇਰਿਆ ਯਾਰਾ, ਯਾਦਾਂ ਵਿੱਚ ਤਾਂ ਨਿੱਤ ਹੀ ਆਉਂਨੈ, ਕਦੀ ਸਾਹਵੇਂ ਆ ਦਿਲਦਾਰਾ" *** "ਤੇਰੇ ਬਿਨ ਮੈਂ ਟੁੱਟ ਗਿਆ ਹਾਂ, ਜਿਓਂ ਪਤਝੜ ਦਾ ਪੱਤਾ ਵੇ, ਆਜਾ ਬਣਕੇ ਹਵਾ ਦਾ ਬੁੱਲ੍ਹਾ, ਰੰਗ ਹੋਇਆ ਮੇਰਾ ਰੱਤਾ ਵੇ" ***

ਸ਼ਿਅਰ....

ਮੈਂ ਹਰ ਰੋਜ਼ ਟੁੱਟ ਕੇ, ਫਿਰ ਜੁੜਦਾ ਹਾਂ। ਜਦ ਵਾਪਸ ਮੈਂ ਅਪਣੇ, ਘਰ ਮੁੜਦਾ ਹਾਂ।

ਸ਼ਿਅਰ...

ਰੱਬ ਦੇ ਦਿੰਦਾ ਮੈਨੂੰ, ਜੇ ਓਹਤੋਂ ਮੰਗ ਲੈਂਦਾ, ਪਰ ਕੀ ਕਰਾਂ ਮੈਨੂੰ, ਮੰਗਣਾ ਆਉਂਦਾ ਨਈਂ ਗੱਲ ਕਰਾਂ ਮੈਂ ਇਸ਼ਕ ਦੀ ਕਿੰਝ ਯਾਰਾ, ਓਹਦੇ ਦਰ 'ਚੋਂ ਹੀ, ਲੰਘਣਾ ਆਉਂਦਾ ਨਈਂ।

ਸ਼ਿਅਰ: ਰੋਕੀ ਬਹੁਤ ਮੈਂ ...

ਰੋਕੀ ਬਹੁਤ ਮੈਂ ਜਾਨ ਨਾ ਮੰਨੀਂ, ਕਰ ਗਈ ਤੋੜ ਵਿਛੋੜਾ, ਰੂਹ ਬਾਝੋਂ ਹੁਣ ਜਿਸਮ ਹੈ ਖਾਲੀ, ਲਾ ਗਈ ਦਿਲ ਨੂੰ ਝੋਰਾ, ਕਿਰਨ ਆਸ ਦੀ ਧੁੰਦਲੀ ਧੁੰਦਲੀ, ਸੋਚ ਨੂੰ ਲੱਗਿਆ ਖੋਰਾ, ਕੌਣ ਜਾਣੇ 'ਕੰਗ' ਦਿਲ ਦੀਆਂ ਗੱਲਾਂ, ਕਦ ਪਾਉਣਾ ਉਸ ਮੋੜਾ...।

ਸ਼ਿਅਰ....

ਸ਼ਿਅਰ ਵਸਦੀਆਂ ਰਹਿਣ ਵੇ ਧੀਆਂ ਰੱਬਾ, ਕੋਮਲ ਕਲੀਆਂ ਖਿਲਦੀਆਂ ਰਹਿਣ। ਹਾਸਿਆਂ ਭਰੀਆਂ ਮੋਹ ਦੀਆਂ ਗੱਲਾਂ, ਇਨ੍ਹਾਂ ਦੇ ਮੁੱਖ ਤੇ ਛਿੜਦੀਆਂ ਰਹਿਣ, ਇਨ੍ਹਾਂ ਦੇ ਮੁੱਖ 'ਚੋਂ ਕਿਰਦੀਆਂ ਰਹਿਣ।।

ਸ਼ਿਅਰ.....

ਸ਼ਿਅਰ ਮੌਤ ਨੂੰ ਚਿੱਤ ਦੇ ਵਿੱਚ ਰੱਖੀਏ ਜੇ, ਸਾਹਵਾਂ ਦਾ ਕੀ ਹੁੰਦਾ ਏ, ਮੰਜ਼ਿਲ ਨੂੰ ਨਾ ਭੁੱਲੀਏ ਸੱਜਣਾ, ਰਾਹਵਾਂ ਦਾ ਕੀ ਹੁੰਦਾ ਏ, ਭਾਵੇਂ ਵਸੀਏ ਕੋਹਾਂ ਦੂਰ ਤੇ, ਓਹਲੇ ਰਹੀਏ ਅੱਖੀਆਂ ਤੋਂ, ਦਿਲ ਤੋਂ ਦੂਰ ਨਾ ਹੋਈਏ ਵੇ 'ਕੰਗ', ਥਾਵਾਂ ਦਾ ਕੀ ਹੁੰਦਾ ਏ, ਥਾਵਾਂ ਦਾ ਕੀ ਹੁੰਦਾ ਏ।।