ਕੁਝ ਸ਼ਿਅਰ......

ਆ ਸੱਜਣਾ, ਰੰਗਾਂ ਨੂੰ ਮਿਲ਼ੀਏ,
ਬੇਰੰਗ ਕੱਢੀਏ ਜ਼ਿੰਦਗੀ 'ਚੋਂ
ਕੱਠੇ ਬੈਠ ਇਬਾਦਤ ਕਰੀਏ,
ਪਾ ਲਈਏ ਕੁਝ ਬੰਦਗੀ 'ਚੋਂ!
*
ਤੇਰੀ ਗੱਲ ਗੱਲ ਵਿੱਚੋਂ ਭਿਣਕ ਪਵੇ,
ਮੈਨੂੰ ਤੇਰੀ, ਸੁਣ! ਮਗਰੂਰੀ ਦੀ
ਜੇ ਦਿਲ 'ਚੇ ਨਫ਼ਰਤ ਰੱਖਣੀ ਏਂ,
ਫਿਰ ਹੱਸਣੇ ਦੀ ਮਜਬੂਰੀ ਕੀ?
ਤੂੰ ਮੰਨਿਐਂ, ਖੁਦਾ ਵੀ ਹੋ ਸਕਦੈਂ!,
ਤੈਨੂੰ ਸਾਡੀ ਹੋਂਦ ਜਰੂਰੀ ਕੀ?
ਚੱਲ ਛੱਡ ਪਰੇ 'ਕੰਗ' ਜਾਣ ਵੀ ਦੇ,
ਹੁਣ ਏਨੀ ਜੀ-ਹਜੂਰੀ ਕੀ!
.......

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…