ਕੁਝ ਸ਼ਿਅਰ.....

ਮੈਂ ਵੇਖ ਲਿਆ ਏਸ ਇਸ਼ਕੇ ਨੂੰ,
ਮੈਨੂੰ ਹੌਲ਼ੀ ਹੌਲ਼ੀ ਖਾਰ ਰਿਹੈ!
ਤੇਰਾ ਹਿਜਰ ਸੋਹਣਿਆ ਯਾਰਾ ਵੇ,
ਮੈਨੂੰ ਹੌਲ਼ੀ ਹੌਲ਼ੀ ਮਾਰ ਰਿਹੈ!!
*
ਤੇਰੀ ਅੱਖ 'ਚੋਂ ਡਿਗਦੇ ਹੰਝੂ ਨੂੰ,
ਮੈਂ ਜਨਮਾਂ ਤੋਂ ਹਾਂ ਵੇਖ ਰਿਹਾ,
ਤੂੰ ਬੋਲ, ਬੋਲ ਕੇ ਅੱਜ ਤਾਂਈ,
ਨਾ ਸੱਜਣਾ ਦਿਲ ਦਾ ਹਾਲ ਕਿਹਾ!
*
ਜਦ ਦਿਲ ਤੇ ਸੱਟ ਕੋਈ ਲੱਗਦੀ ਏ,
ਪਹਿਲੋਂ ਮਨ ਤੇ ਜਾ ਕੇ ਵੱਜਦੀ ਏ
ਪਤਾ ਜਿਸਮ ਤਾਂਈ ਉਦੋਂ ਲੱਗਦਾ ਏ,
ਜਦੋਂ ਰੂਹ ਵੀ ਜਿਸਮੋਂ ਭੱਜਦੀ ਏ!!
*
ਕੀ ਕਰੀਏ ਤੇਰੇ ਸ਼ਹਿਰ ਦੀਆਂ,
ਗੱਲਾਂ ਹੀ ਯਾਰਾ ਹੋਰ ਨੇ
ਥਾਂ ਥਾਂ ਤੇ ਸੱਪ ਵੀ ਮੇਲ਼ ਰਹੇ,
ਚੁਗਦੇ ਵੀ ਥਾਂ ਥਾਂ ਮੋਰ ਨੇ

Popular posts from this blog

ਕਵਿਤਾ: ਦੇਸ ਪੰਜਾਬ.....

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਸੌ ਸਾਲਾ ਸ਼ਤਾਬਦੀ ਤੇ ਮੇਰੇ ਵਲੋਂ ਕੁਝ ਸ਼ਬਦ ਸ਼ਹੀਦਾਂ ਨੂੰ ਪ੍ਰਣਾਮ ਵਜੋਂ:

ਗੀਤ - ਤੁਸੀਂ ਹੁਣ ਓ ਨਾ ਰਹੇ…